ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਪਿੰਡ ਹੋਂਦ ਚਿੱਲੜ ਹਰਿਆਣਾ ਸਟੇਟ ਵਿਖੇ ਸਿੱਖਾਂ ਦੀ ਢਾਹਣੀ ਵਿਖੇ 18 ਪਰਿਵਾਰਾਂ ਦੇ ਵੱਖ-ਵੱਖ ਸ਼ਾਨਦਾਰ ਹਵੇਲੀਆਂ ਵਿੱਚ ਰਹਿੰਦੇ ਸੀ, ਜੋ 2 ਨਵੰਬਰ 1984 ਨੂੰ ਸੋਚੀਂ ਸਮਝੀਂ ਸਾਜ਼ਿਸ਼ ਅਧੀਨ ਵਹਿਸ਼ੀ ਭੀੜ ਨੇ 32 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਲਾਸ਼ਾਂ ਨੂੰ ਖ਼ੁਰਦ-ਬੁਰਦ ਕਰਨ ਲਈ ਉੱਥੇ ਨੇੜੇ ਹੀ ਖ਼ੂਹ ਵਿੱਚ ਸੁੱਟ ਕੇ ਉਪਰ ਮਿੱਟੀ ਦਾ ਤੇਲ ਪਾ ਦਿੱਤਾ ਸੀ। ਇਲਾਕੇ ਦੇ ਧਨਾਢ ਬੰਦਿਆਂ ਨੇ ਹਵੇਲੀਆਂ ਨੂੰ ਢਾਹ ਕੇ ਇਸ ਇਤਿਹਾਸਕ ਸ਼ਹੀਦੀ ਪਿੰਡ ਹੋਦ ਚਿੱਲੜ ਨੂੰ ਮਿਟਾਉਣ ਤੇ ਗਰਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਅਤੇ ਪੀੜਤ ਪਰਿਵਾਰਾਂ ਦੀਆਂ ਜ਼ਮੀਨਾਂ ਨੂੰ ਆਪਣੀਆਂ ਜ਼ਮੀਨ ਵਿੱਚ ਵਾਹੀਯੋਗ ਰਲਾ ਲਿਆ ਸੀ।
ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 2 ਨਵੰਬਰ 1984 ਨੂੰ ਸਿੱਖ ਕਤਲੇਆਮ ਦੇ ਬਾਅਦ ਪੀੜਤ ਪਰਿਵਾਰ ਸਹਿਮੇਂ ਹੋਏ ਅਤੇ ਸਦਮੇਂ ਵਿੱਚ ਸਨ। ਜੋ ਵੱਖ-ਵੱਖ ਸੂਬਿਆਂ ਸਹਿਰਾਂ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਸਨ ਪਰ ਉਨ੍ਹਾਂ ਦੀਆਂ ਵਿਰਾਸਤ ਹਵੇਲੀਆਂ ਅਤੇ ਜ਼ਮੀਨਾਂ ਨੂੰ ਧਨਾਢ ਲੋਕਾਂ ਨੇ ਧੱਕੇ ਨਾਲ ਕਬਜ਼ਾ ਕਰ ਰੱਖਿਆ ਸੀ।
ਅਸੀਂ ਹਰਿਆਣਾ ਡੀਸੀ ਅਤੇ ਪ੍ਰਸ਼ਾਸਨ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਨਿਰਪੱਖਤਾ ਨਾਲ ਗ੍ਰਾਮ ਪੰਚਾਇਤ ਹੋਂਦ ਚਿੱਲੜ ਦੇ ਸਰਪੰਚ ਰਵੀ ਕੁਮਾਰ ਅਤੇ ਖਾਪ ਪੰਚਾਇਤ ਇਲਾਕੇ ਦੇ ਸਿਰਕੱਢ ਆਗੂਆਂ ਨੇ ਪੂਰਨ ਹਮਾਇਤ ਕੀਤੀ। ਇਸ ਮੌਕੇ ਤੇ ਵਿਨਾਸ਼ ਕੁਮਾਰ ਤਹਿਸੀਲਦਾਰ ਕਾਨੂੰਗੋ ਵਿਜੇ ਸਿੰਘ ਤੇ ਪਟਵਾਰੀ ਸਮੇਤ ਨਿਸ਼ਾਨ ਦੇਹੀ ਕਰਤਾ ਮੁਕੇਸ਼ ਕੁਮਾਰ 7 ਘੰਟੇ ਚੱਲੀ ਮਿਣਤੀ ਗਿਣਤੀ ਦੌਰਾਨ ਕਈਆਂ ਵਾਰੀ ਤਲਖੀ ਤੇ ਬਹਿਸ ਵੀ ਹੋਈ ਪਰ 7 ਏਕੜ ਰਕਬੇ ਜ਼ਮੀਨ ਸਮੇਤ ਤਿੰਨ ਤੋਂ 4 ਰਸਤਿਆਂ ਨੂੰ ਵੀ ਕੱਢਿਆ ਅਤੇ ਗੁਰਦੁਆਰਾ ਸਿੰਘ ਸਭਾ ਦੀ ਜ਼ਮੀਨ ਪੁਰਾਤਨ ਰਿਕਾਰਡ ਮੁਤਾਬਿਕ ਮਿਲੀ ਅਤੇ ਸ਼ਹੀਦੀ ਖ਼ੂਹ ਵੀ ਨਿਕਲਿਆ। ਇਸ ਮੌਕੇ ਹਰਿਆਣਾ ਪ੍ਰਸਾਸਨ ਅਧਿਕਾਰੀਆਂ ਅਤੇ ਨੇੜਲੇ ਖੇਤਾਂ ਵਾਲੇ ਤੇ ਸਰਪੰਚ ਰਵੀ ਕੁਮਾਰ ਦੀ ਮੌਜ਼ੂਦਗੀ ਵਿੱਚ ਨਿਸ਼ਾਨ ਦੇਹੀ ਕਰਕੇ 7 ਫੁੱਟ ਲੰਬੇ ਪੱਥਰ ਲਗਾਏ ਗਏ ਪਰ 1984 ਤੋਂ ਬਾਅਦ ਕੁੱਝ ਜ਼ਮੀਨ ਕੇਂਦਰੀ ਸਰਕਾਰ ਨਾਮ ਅਤੇ ਕਈ ਹਿੱਸੇ ਜ਼ਮੀਨ ਹੋਂਦ ਚਿੱਲੜ ਪੰਚਾਇਤ ਮਾਲ ਮਹਿਕਮੇ ਦੇ ਰਿਕਾਰਡ ‘ਚ ਬੋਲਦੀ ਹੈ। ਇਸ ਮੌਕੇ ਸਰਪੰਚ ਰਵੀ ਕੁਮਾਰ, ਲੇਖ ਰਾਮ ਮਨਮੋਹਨ ਸਿੰਘ ਮੱਕੜ, ਪੀੜਤ ਗੋਪਾਲ ਸਿੰਘ, ਪੀੜਤ ਸੁਰਜੀਤ ਕੌਰ, ਪੀੜਤ ਹਰਭਜਨ ਸਿੰਘ ਪੀਲੀ ਬੰਗਾ, ਗੁਰਜੀਤ ਸਿੰਘ ਪਟੌਦੀ, ਖਾਪ ਪੰਚਾਇਤ ਦੇ ਆਗੂ ਲਾਲ ਦੇਵ ਚੌਧਰੀ ਤੇ ਭੀਮ ਚੰਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਦਿਆਲ ਸਿੰਘ ਅੰਮਿਤਸਰ ਹਾਜ਼ਰ ਸਨ।
Leave a Reply